Homeਮੁੱਖ ਖਬਰਾਂ ਮੁੱਖ ਖਬਰਾਂ ਡੇਰਾ ਰਾਧਾ ਸੁਆਮੀ ਬਿਆਸ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਰਾਜਨੀਤਿਕ ਆਗੂਆਂ ਨਾਲ ਤਸਵੀਰਾਂ ਨੂੰ ਜਨਤਕ ਨਹੀਂ ਕਰੇਗਾ By JAGSIR SINGH SANDHU February 14, 2026 0 403 FacebookTwitterPinterestWhatsApp ਜਗਸੀਰ ਸਿੰਘ ਸੰਧੂ ਡੇਰਾ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਜਾਰੀ ਕੀਤੇ ਨਵੇਂ ਨਿਰਦੇਸਾਂ ਅਨੁਸਾਰ ਹੁਣ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਵੀ.ਆਈ.ਪੀ. ਹਸਤੀਆਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਰਵਜਨਕ ਤੌਰ ‘ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ। ਪਿਛਲੇ ਸਮੇਂ ਦੌਰਾਨ ਕਈ ਰਾਜਨੀਤਿਕ ਅਤੇ ਸਮਾਜਿਕ ਖੇਤਰ ਦੀਆਂ ਹਸਤੀਆਂ ਡੇਰਾ ਬਿਆਸ ਵਿਖੇ ਦਰਸ਼ਨ ਲਈ ਪਹੁੰਚਦੀਆਂ ਰਹੀਆਂ ਹਨ, ਹਾਲਾਂਕਿ ਹੁਣ ਨਵੇਂ ਫੈਸਲੇ ਤੋਂ ਬਾਅਦ ਅਜਿਹੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮਾਂ ‘ਤੇ ਸਾਂਝੀਆਂ ਨਹੀਂ ਕੀਤੀਆਂ ਜਾਣਗੀਆਂ। ਇਥੇ ਵਰਨਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਰਾਜਨੀਤਿਕ ਆਗੂਆਂ ਨਾਲ ਮੁਲਾਕਾਤਾਂ ਦੌਰਾਨ ਤਸਵੀਰਾਂ ਅਤੇ ਵੀਡੀਓਜ਼ ਜਨਤਕ ਹੋਣ ਉਪਰੰਤ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਚਰਚਾਵਾਂ ਹੋਣ ਲੱਗੀਆਂ ਸਨ ਅਤੇ ਲੋਕ ਡੇਰਾ ਮੁਖੀ ਸਬੰਧੀ ਅਭੱਦਰ ਟਿੱਪਣੀਆਂ ਕਰ ਰਹੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਨਾਭਾ ਜੇਲ੍ਹ ਵਿੱਚ ਕੀਤੀ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੁਲਾਕਾਤ ਅਤੇ ਮਜੀਠੀਆ ਨੂੰ ਜ਼ਮਾਨਤ ਨੂੰ ਲੈ ਕੇ ਤੰਨਜ਼ ਕੱਸਿਆ। ਸ਼ਾਇਦ ਇਸੇ ਕਰਕੇ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ.ਆਈ.ਪੀ. ਹਸਤੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਰਵਜਨਕ ਤੌਰ ‘ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ। ਸੰਸਥਾ ਨਾਲ ਜੁੜੇ ਸਰੋਤਾਂ ਅਨੁਸਾਰ ਇਹ ਕਦਮ ਡੇਰੇ ਦੀ ਆਧਿਆਤਮਿਕ ਪਰੰਪਰਾ ਅਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸਤਿਸੰਗ ਦਾ ਕੇਂਦਰ ਸਿਰਫ਼ ਆਤਮਿਕ ਉੱਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ, ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਆਂ ਜਾਂ ਕੋਈ ਹੋਰ ਪ੍ਰਚਾਰ ਹੋਣਾ ਚਾਹੀਦਾ ਹੈ। ਇਸ ਲਈ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੰਸਥਾ ਵੱਲੋਂ ਕੀਤੇ ਇਸ ਫੈਸਲੇ ਤੋਂ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਜਨੀਤਿਕ ਆਗੂਆਂ ਨਾਲ ਆਪਣੀਆਂ ਮਿਲਣੀਆਂ ਬੰਦ ਕਰ ਦੇਣਗੇ ਜਾਂ ਫਿਰ ਇਹ ਮਿਲਣੀਆਂ ਜਾਰੀ ਰੱਖਣ ਲਈ ਕੋਈ ਗੁਪਤ ਤਰੀਕਾ ਅਪਣਾਉਣਗੇ। Share FacebookTwitterPinterestWhatsApp Previous articleRajpura ’ਚ ਬਣੇਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਹੈੱਡ ਕੁਆਰਟਰ; ਪੰਜਾਬ ਦੇ ਸਾਰੇ ਆਪਰੇਸ਼ਨਾਂ ਦਾ ਹੋਵੇਗਾ ਇੱਥੋ ਕੰਮ | ਮੁੱਖ ਖਬਰਾਂNext articleApplications can be made to view the answer sheets of RAS Main Exam-2023 from March 9, Ajmer News in Hindi JAGSIR SINGH SANDHUhttp://alivepunjab.com Related Articles ਨੌਕਰੀ Uses, Benefits, Ingredients, Dosage & Safety ਸਿਖਿੱਆ युवा कार्यक्रम:भारत के एनसीसी कैडेट्स पहुंचे सिंगापुर, यूथ एक्सचेंज प्रोग्राम में दिखाई देश की संस्कृति – Ncc Cadets From India Join One-week Youth Exchange... ਖਾਣਾ ਖਜਾਨਾ Sabudana Kheer Recipe (No Soaking) – Dassana’s Veg Recipes LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Stay Connected0FansLike0FollowersFollow0SubscribersSubscribe - Advertisement - Latest Articles ਨੌਕਰੀ Uses, Benefits, Ingredients, Dosage & Safety ਸਿਖਿੱਆ युवा कार्यक्रम:भारत के एनसीसी कैडेट्स पहुंचे सिंगापुर, यूथ एक्सचेंज प्रोग्राम में दिखाई देश की संस्कृति – Ncc Cadets From India Join One-week Youth Exchange... ਖਾਣਾ ਖਜਾਨਾ Sabudana Kheer Recipe (No Soaking) – Dassana’s Veg Recipes ਨੌਕਰੀ Sitopaladi Churna: Uses, Ingredients, Benefits, Dosage ਨੌਕਰੀ BCPL Recruitment 2026: Golden opportunity to fill 24 positions, including foreman, apply by September 10th. Load more