Homeਮੁੱਖ ਖਬਰਾਂ ਮੁੱਖ ਖਬਰਾਂ ਅਦਾਲਤ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਚਲਾਉਣ ਦਾ ਹੁਕਮ By JAGSIR SINGH SANDHU March 16, 2026 0 343 FacebookTwitterPinterestWhatsApp ਜਗਸੀਰ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਪਾਏ ਮਾਣਹਾਨੀ ਦੇ ਕੇਸ ਸਬੰਧੀ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ ਸ੍ਰੀ ਜਗਵੀਰ ਸਿੰਘ ਮਹਿੰਦੀਰੱਤਾ ਦੀ ਅਦਾਲਤ ਨੇ ਮਾਣਹਾਨੀ ਕੇਸ ਵਿੱਚ ਰਿਵੀਜ਼ਨ ਪਟੀਸ਼ਨ ਮਨਜ਼ੂਰ ਕਰਦੇ ਹੋਏ ਹੇਠਲੀ ਅਦਾਲਤ ਨੂੰ ਸੰਮਨ ਕਰਕੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਕੇਸ ਚਲਾਉਣ ਤੇ ਅਦਾਲਤ ਵਿੱਚ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਇੱਕ ਚਲਦੇ ਦੀਵਾਨ ਵਿੱਚ ਸਿੱਖ ਪ੍ਰਚਾਰਕ ਭਾਈ ਹਰੀ ਸਿੰਘ ਰੰਧਾਵਾ ਅਤੇ ਉਨਾਂ ਦੇ ਬੇਟੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਸ਼ਾਨ ਦੇ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਇਹਨਾਂ ਟਿੱਪਣੀਆਂ ਨੂੰ ਲੈਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ 2019 ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ ਮਾਣਹਾਨੀ ਦਾ ਇਤਸਗਾਸਾ ਦਾਇਰ ਕੀਤਾ ਸੀ, ਪਰ ਹੇਠਲੀ ਅਦਾਲਤ ਨੇ ਕਿਸੇ ਵਜ੍ਹਾ ਕਰਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਨਹੀਂ ਕੀਤੇ ਸਨ। ਜਿਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ ਜਸਟਿਸ ਜਗਵੀਰ ਸਿੰਘ ਮਹਿੰਦੀ ਰੱਤਾ ਦੀ ਅਦਾਲਤ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕਰਕੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੈਲੇਂਜ ਕੀਤਾ ਸੀ, ਜਿਸ ਨੂੰ ਅਡੀਸ਼ਨਲ ਸੈਸ਼ਨ ਅਤੇ ਜ਼ਿਲ੍ਹਾ ਜੱਜ ਨੇ ਰਿਵੀਜ਼ਨ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। Share FacebookTwitterPinterestWhatsApp Previous articleMoga Rally ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ CM ਮਾਨ ਨੂੰ ਘੇਰਿਆ, ਕਿਹਾ- 4 ਸਾਲ ’ਚ ਕੋਈ ਵੀ ਵਾਅਦਾ ਨਹੀਂ ਕੀਤਾ ਪੂਰਾ | ਮੁੱਖ ਖਬਰਾਂNext articleOpportunity to Become an Assistant Loco Pilot in the Railways: Bumper Vacancy Announced for 11,127 Posts; Applications to Begin Soon JAGSIR SINGH SANDHUhttp://alivepunjab.com Related Articles ਸਿਖਿੱਆ Neet Ug Counselling 2026:एक बार फिर संशोधित हुआ नीट यूजी काउंसलिंग का सीट आवंटन परिणाम, ऐसे करें चेक – Neet Ug Counselling 2026: Mcc... ਨੌਕਰੀ Drakshasava Benefits, Uses, Ingredients & Dosage ਅਜਬ ਗਜਬ Dont call me Chinese, Im Indian… A mother made a video, and her daughters response moved people., Itanagar News in Hindi LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Stay Connected0FansLike0FollowersFollow0SubscribersSubscribe - Advertisement - Latest Articles ਸਿਖਿੱਆ Neet Ug Counselling 2026:एक बार फिर संशोधित हुआ नीट यूजी काउंसलिंग का सीट आवंटन परिणाम, ऐसे करें चेक – Neet Ug Counselling 2026: Mcc... ਨੌਕਰੀ Drakshasava Benefits, Uses, Ingredients & Dosage ਅਜਬ ਗਜਬ Dont call me Chinese, Im Indian… A mother made a video, and her daughters response moved people., Itanagar News in Hindi ਫੈਸ਼ਨ Beauty Tips:त्योहारों में मेकअप करने से पहले जान लें ये जरूरी बातें, नहीं तो बिगड़ जाएगा लुक – Common Makeup Mistakes And How To... ਨੌਕਰੀ AIIMS-Patna has excellent job opportunities for several positions, including Librarian. Learn more. Load more