ਜਗਸੀਰ ਸਿੰਘ ਸੰਧੂ
ਮੁਕਤਸਰ ਸਾਹਿਬ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਬਿਜਲੀ ਦੀ ਕੁੰਡੀ ਫੜ੍ਹੇ ਜਾਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਕਤਸਰ ਸਾਹਿਬ ਵਿੱਚ ਅਕਾਲੀ ਦਲ ਦੀ ਹੋਈ ਪੰਜਾਬ ਬਚਾਓ ਰੈਲੀ ਦੌਰਾਨ ਬਿਜਲੀ ਦੀ ਕੁੰਡੀ ਲੱਗੀ ਹੋਈ ਸੀ, ਜੋ ਰੰਗੇ ਹੱਥੀਂ ਫੜ੍ਹੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵੀ ਰੈਲੀ ਕਰਦੇ ਹਾਂ, ਪਰ ਸਾਡੀਆਂ ਰੈਲੀਆਂ ਦੌਰਾਨ ਜਰਨੇਟਰ ਲਗਾ ਕੇ ਬਿਜਲੀ ਸਪਲਾਈ ਲਈ ਜਾਂਦੀ ਹੈ। ਸਾਊਂਡ ਸਪੀਕਰ ਆਦਿ ਜਰਨੇਟਰ ਤੋਂ ਚਲਦੇ ਹਨ, ਜਦਕਿ ਅਕਾਲੀ ਦਲ ਨੇ ਮੁਕਤਸਰ ਵਿਖੇ ਕੀਤੀ ਰੈਲੀ ਵਿੱਚ ਸਪੀਕਰ ਚਲਾਉਣ ਲਈ ਬਿਜਲੀ ਦੇ ਟਰਾਂਸਫਰਮਰ ਵਿਚੋਂ ਸਿੱਧੀ ਕੁੰਡੀ ਲਗਾਈ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਹੁਣ ਕੁੰਡੀ ਲਗਾਈ ਰੰਗੇ ਹੱਥੇ ਫੜੀ ਗਈ ਹੈ, ਇਸ ਲਈ ਹੁਣ ਪਰਚਾ ਦਰਜ ਹੋਵੇਗਾ । ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਬਿਜਲੀ ਦੀ ਕੁੰਡੀ ਲਗਾਉਣ ਦੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇਗਾ।