44.4 C
Punjab
Friday, July 17, 2026

ਆਈ ਓ ਐਲ ਫੈਕਟਰੀ ਵਿੱਚ ਹੋਇਆ ਜੋਰਦਾਰ ਧਮਾਕਾ, ਦੂਰ ਦੂਰ ਤੱਕ ਆਵਾਜ਼ ਸਣਾਈ ਦਿੱਤੀ

ਜਗਸੀਰ ਸਿੰਘ ਸੰਧੂ
ਬਰਨਾਲਾ ਫਤਿਹਗੜ੍ਹ ਛੰਨਾ ਰੋਡ ‘ਤੇ ਸਥਿਤ ਆਈ ਓ ਐਲ ਫੈਕਟਰੀ ਵਿੱਚ ਅੱਜ ਜ਼ੋਰਦਾਰ ਧਮਾਕਾ ਹੋਇਆ, ਜਿਸ ਦਾ ਅਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ। ਜਾਣਕਾਰੀ ਮੁਤਾਬਿਕ ਅੱਜ ਸਵੇਰੇ ਸਵਾ ਦਸ ਵਜੇ ਦੀ ਕਰੀਬ ਆਈ ਓ ਐਲ ਫੈਕਟਰੀ ਦੇ ਫਤਿਹਗੜ੍ਹ ਛੰਨਾ ਵਾਲੇ ਵਾਲੇ ਜੋਰਦਾਰ ਧਮਾਕਾ ਹੋਇਆ ਹੈ, ਇਹ ਧਮਾਕਾ ਏਨਾ ਜੋਰਦਾਰ ਸੀ ਕਿ ਨੇੜਲੇ ਪਿੰਡਾਂ ਤੱਕ ਇਹ ਆਵਾਜ ਸੁਣਾਈ ਦਿੱਤੀ, ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪਤਾ ਲੱਗਿਆ ਹੈ ਕਿ ਧਮਾਕੇ ਨਾਲ ਲੋਹੇ ਦੇ ਪੱਤਰੇ ਕਾਫੀ ਬਹੁਤ ਉਚੇ ਉਠ ਗਏ ਅਤੇ ਕਾਫੀ ਦੂਰ ਤੱਕ ਜਾ ਕੇ ਡਿੱਗੇ ਹਨ। ਫੈਕਟਰੀ ਅੰਦਰਲੇ ਸੂਤਰਾਂ ਮੁਤਾਬਿਕ ਇਸ ਧਮਾਕੇ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਹਿ ਗਿਆ, ਪਰ ਵੱਡੀ ਪੱਧਰ ‘ਤੇ ਮਾਲੀ ਨੁਕਸਾਨ ਹੋਣ ਦੀ ਸੂਚਨਾ ਹੈ। ਇਸ ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ, ਕਿਉਂਕਿ ਫੈਕਟਰੀ ਪ੍ਰਬੰਧਕਾਂ ਅਤੇ ਪ੍ਰਸਾਸ਼ਨ ਵੱਲੋਂ ਸਬੰਧੀ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ।

 

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles