25.1 C
Punjab
Friday, October 23, 2026

ਅਖੇ ! ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ

ਜਗਸੀਰ ਸਿੰਘ ਸੰਧੂ
ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿਖੇ ਛਾਪਾ ਮਾਰਨ ਆਈ ਸੀ ਬੀ ਆਈ ਦੀ ਟੀਮ ਦੀ ਗੱਡੀ ‘ਤੇ ਫੁੱਲਾਂ ਦੀ ਵਰਖਾ ਕਰਕੇ ਢੋਲ ਵਜਾਉਣ ਵਾਲੇ ਚਮਨਦੀਪ ਸਿੰਘ ਮਿਲਖੀ ਅਤੇ ਵਿਜੇ ਲੰਕੇਸ਼ ਨੂੰ ਭਾਵੇਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਇਸ ਮਾਮਲੇ ਵਿੱਚ ਭਵਾਨੀਗੜ੍ਹ ਦੇ ਐਸਐਚਓ ਯਸ਼ਪਾਲ ਨੂੰ ਮੁਅੱਤਲ ਕਰਨ ਦਾ ਵੀ ਸਮਾਚਾਰ ਹੈ। ਪੰਜਾਬੀ ਦੀ ਕਹਾਵਤ “ਡਿੱਗੀ ਖੋਤੇ ਤੋਂ – ਗੁੱਸਾ ਘੁਮਿਆਰ ‘ਤੇ” ਦੀ ਤਰਜ਼ ‘ਤੇ ਸੀ ਬੀ ਆਈ ਦੀ ਟੀਮ ‘ਤੇ ਫੁੱਲ ਕਿਸੇ ਹੋਰ ਨੇ ਸੁੱਟੇ, ਪਰ ਖਮਿਆਜ਼ਾ ਥਾਣੇਦਾਰ ਨੂੰ ਭੁਗਤਣਾ ਪੈ ਗਿਆ। ਜਾਣਕਾਰੀ ਮੁਤਾਬਕ ਭਵਾਨੀਗੜ੍ਹ ਥਾਣੇ ਦੇ ਐਸਐਚਓ ਯਸ਼ਪਾਲ ਨੂੰ ਪੁਲਿਸ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਐਸਐਚਓ ਵਿਰੁੱਧ ਵਿਭਾਗੀ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੀ ਇਲਾਕੇ ਵਿੱਚ ਇਸ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles