ਜਗਸੀਰ ਸਿੰਘ ਸੰਧੂ
ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਅਤੇ ਪ੍ਰਸਿੱਧ ਸਿੱਖ ਚਿੰਤਕ ਰਾਜਦੇਵ ਸਿੰਘ ਖਾਲਸਾ ਨੂੰ ਹਾਈ ਕਮਾਂਡ ਪੀ ਏ ਸੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਪਾਰਟੀ ਨੇ ਮੈਂਬਰ ਨਾਮਜਦ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਮੁੱਖ ਦਫਤਰ ਵੱਲੋਂ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ । ਬਰਨਾਲਾ ਜ਼ਿਲ੍ਹੇ ਵਿੱਚੋਂ ਰਾਜਦੇਵ ਸਿੰਘ ਖਾਲਸਾ ਇੱਕੋ ਇੱਕ ਹਾਈ ਕਮਾਂਡ ਮੈਂਬਰ ਹਨ । ਉਹਨਾਂ ਦੀ ਇਸ ਨਿਯੁਕਤੀ ਨਾਲ ਜਿਲ੍ਹਾ ਬਰਨਾਲਾ ਦੇ ਅਕਾਲੀ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।


