23.6 C
Punjab
Sunday, November 22, 2026

ਅਭਿਜੀਤ ਕਪਲਿਸ਼ (IAS) ਲਗਾਏ ਬਰਨਾਲਾ ਡਿਪਟੀ ਕਮਿਸ਼ਨਰ

ਜਗਸੀਰ ਸਿੰਘ ਸੰਧੂ
ਬਰਨਾਲਾ, 11 ਨਵੰਬਰ , 2026
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2015 ਬੈਚ ਦੇ ਆਈ.ਏ.ਐਸ. (IAS) ਅਧਿਕਾਰੀ ਅਭਿਜੀਤ ਕਪਲਿਸ਼ ਨੂੰ ਬਰਨਾਲਾ ਦਿ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਅਤੇ ਨਗਰ ਨਿਗਮ ਬਰਨਾਲਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅਭਿਜੀਤ ਕਪਲਿਸ਼ ਮੁੱਖ ਕਾਰਜਕਾਰੀ ਡਾਇਰੈਕਟਰ ਪੰਜਾਬ ਊਰਜਾ ਵਿਕਾਸ ਸਬੰਧੀ ਅਤੇ ਵਾਧੂ ਚਾਰਜ ਡਾਇਰੈਕਟਰ ਖੇਡਾਂ ਅਤੇ ਯੁਵਕ ਸੇਵਾਵਾਂ ਦਾ ਕਾਰਜਭਾਰ ਦੇਖ ਰਹੇ ਸਨ। ਇਸ ਤੋਂ ਪਹਿਲਾਂ ਅਭੀਜੀਤ ਕਪਲਿਸ਼ ਮੁਕਤਸਰ ਸਾਹਿਬ ਦੇ ਡੀ.ਸੀ ਵੱਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਖਾਣ ਅਤੇ ਭੂ-ਵਿਗਿਆਨ (Mines and Geology) ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ, ਕਪਲਿਸ਼ ਪੰਜਾਬ ਵਿਕਾਸ ਕਮਿਸ਼ਨ ਦੇ ਵਧੀਕ ਸਕੱਤਰ, ਏ.ਡੀ.ਸੀ. (ADC) ਫਾਜ਼ਿਲਕਾ, ਏ.ਡੀ.ਸੀ. ਪਠਾਨਕੋਟ, ਅਬੋਹਰ ਨਗਰ ਨਿਗਮ ਦੇ ਕਮਿਸ਼ਨਰ, ਬਠਿੰਡਾ ਵਿਖੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ), ਅਤੇ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਦੇ ਐਸ.ਡੀ.ਐਮ. (SDM) ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।ਉਨ੍ਹਾਂ ਨੇ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਬਹੁਤ ਵਧੀਆ ਕੰਮ ਕੀਤਾ ਹੈ, ਜਦੋਂ ਕਿ ਉਸ ਸਮੇਂ ਉੱਥੇ ਹਾਲਾਤ ਬਹੁਤ ਹੀ ਖਰਾਬ ਸਨ। ਬਰਨਾਲਾ ਵਾਸੀਆਂ ਨੂੰ ਵੀ ਇਸ ਕਾਬਲ ਅਧਿਕਾਰੀ ਤੋਂ ਬਹੁਤ ਆਸਾਂ ਹਨ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles