ਜਗਸੀਰ ਸਿੰਘ ਸੰਧੂ
11 ਨਵੰਬਰ 2026
ਬਰਨਾਲਾ ਕਚਹਿਰੀਆਂ ਵਿੱਚੋਂ ਅੱਜ ਭਾਨਾ ਸਿੱਧੂ ਨੂੰ ਪੁਲਸ ਨੇ ਉਸ ਸਮੇਂ ਹਿਰਾਸਤ ਵਿੱਚ ਲੈਣ ਲਿਆ, ਜਦੋਂ ਉਹ ਆਪਣੇ ਕੁੱਝ ਸਾਥੀਆਂ ਸਮੇਤ ਬਰਨਾਲਾ ਕਚਹਿਰੀਆਂ ਵਿੱਚ ਆਪਣੇ ਕਿਸੇ ਪੁਰਾਣੇ ਕੇਸ ਦੇ ਸਬੰਧ ਵਿੱਚ ਆਇਆ ਸੀ। ਪ੍ਰਤੱਖ ਦਰਸ਼ੀਆਂ ਮੁਤਾਬਿਕ ਪੁਲਸ ਦੀਆਂ ਕੁੱਝ ਗੱਡੀਆਂ ਨੇ ਭਾਨਾ ਸਿੱਧੂ ਦੀ ਗੱਡੀ ਨੂੰ ਆਪਣੇ ਘੇਰੇ ਵਿੱਚ ਲੈਣ ਲਿਆ ਅਤੇ ਫਿਰ ਭਾਨਾ ਸਿੱਧੂ ਅਤੇ ਉਸਦੇ ਸਾਥੀਆਂ ਨੂੰ ਪੁਲਿਸ ਕਿਸੇ ਗੱਡੀ ਬਿਠਾ ਕੇ ਅਣਦੱਸੀ ਥਾਂ ‘ਤੇ ਲੈਣ ਗਈ। ਜਦੋਂਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਭਾਨਾ ਸਿੱਧੂ ਦੀ ਇੱਕ ਵਿਡੀਓ ਵਾਇਰਲ ਹੋਈ ਹੈ, ਜਿਸ ਵਿੱਚ ਭਾਨਾ ਸਿੱਧੂ ਕਹਿ ਰਿਹਾ ਹੈ ਕਿ ਉਹ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਜਹਾਂਗੀਰ ਵਿਖੇ ਲੱਗ ਰਹੀ ਇੱਕ ਫੈਕਟਰੀ ਦੇ ਵਿਰੁੱਧ ਵਿਚ ਲੱਗੇ ਧਰਨੇ ਵਿੱਚ ਜਾ ਰਿਹਾ ਸੀ, ਪਰ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ‘ਤੇ ਉਸਨੂੰ ਧਰਨੇ ਵਿੱਚ ਜਾਣ ਤੋਂ ਰੋਕ ਰਹਿ ਹੈ। ਪੁਲਸ ਅਧਿਕਾਰੀ ਫਿਲਹਾਲ ਇਸ ਸਬੰਧੀ ਕੁੱਝ ਵੀ ਨਹੀਂ ਦੱਸ ਰਹੇ।