32 C
Punjab
Thursday, March 5, 2026

ਗੁਰਦੁਆਰਾ ਅੰਬ ਸਾਹਿਬ ਜਮੀਨੀ ਘੁਟਾਲੇ ‘ਚ ਨਾਮ ਆਉਣ ‘ਤੇ ਐਸ.ਜੀ.ਪੀ.ਸੀ ਨੇ ਸਕੱਤਰ ਪ੍ਰਤਾਪ ਸਿੰਘ ਨੂੰ ਹਟਾਇਆ

ਜਗਸੀਰ ਸਿੰਘ ਸੰਧੂ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਵੇਚਣ ਮਾਮਲੇ ‘ਚ ਵੱਡਾ ਐਕਸ਼ਨ ਕਰਦਿਆਂ ਸੱਕਤਰ ਪ੍ਰਤਾਪ ਸਿੰਘ ਦੀ ਤਬਾਦਲਾ ਕਰ ਦਿੱਤਾ ਹੈ। ਕਰਦਿਆਂ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿਰਦੇਸ਼ ਦਿੰਦਿਆਂ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਹਟਾ ਕੇ ਉਹਨਾਂ ਦੀ ਥਾਂ ਗੁਰਿੰਦਰ ਸੰਘ ਮਥਰੇਵਾਲ ਨੂੰ ਐਸ.ਜੀ.ਪੀ.ਸੀ ਦਾ ਨਵਾਂ ਸਕੱਤਰ ਨਿਯੁਕਤ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਕੱਤਰ ਪ੍ਰਤਾਪ ਸਿੰਘ ਨੇ ਹੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਨੂੰ ਲੈ ਕੇ ਦਸਤਖਤ ਕੀਤੇ ਸੀ।

ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ 44 ਮਰਲੇ ਜਮੀਨ ਵੇਚਣ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਸਬੰਧੀ ਭਾਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਰਜਿੰਦਰ ਸਿੰਘ ਟੌਹੜਾ ਸਮੇਤ 7 ਵਿਅਕਤੀਆਂ ਖਿਲਾਫ ਐਫ਼. ਆਈ. ਆਰ ਦਰਜ ਕਰਵਾ ਦਿੱਤੀ ਗਈ ਹੈ, ਪਰ ਇਸ ਮਾਮਲੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਨਿਕ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਵੱਲੋਂ ਐਫ.ਆਈ.ਆਰ ਦਰਜ ਕਰਵਾਉਣ ਵਾਲੇ ਸਕੱਤਰ ਪ੍ਰਤਾਪ ਸਿੰਘ ਉਪਰ ਹੀ ਬਹੁਤ ਗੰਭੀਰ ਇਲਜਾਮ ਲਗਾ ਦਿੱਤੇ ਗਏ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਲਿਖਿਆ ਹੈ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਘੁਟਾਲੇ ਵਿੱਚ ਸਭ ਤੋਂ ਸ਼ੱਕੀ ਵਿਅਕਤੀ ਸਕੱਤਰ ਪ੍ਰਤਾਪ ਸਿੰਘ ਹੀ ਸਿਕਾਇਤ ਕਰਤਾ ਬਣ ਕੇ ਐਫ.ਆਈ.ਆਰ ਦਰਜ ਕਰਵਾ ਰਿਹਾ ਹੈ, ਭਾਵ ਦੁੱਧ ਦੀ ਰਾਖੀ ਬਿੱਲਾ ਬਿਠਾਇਆ ਗਿਆ ਹੈ।

ਇਥੇ ਵਰਨਣਯੋਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਦੀ ਉਕਤ 44 ਮਰਲੇ ਜਮੀਨ ਵੇਚਣ ਸਬੰਧੀ 15 ਅਕਤੂਬਰ 2025 ਨੂੰ ਪੱਤਰਕਾ ਨੰਬਰ 388 ਅਨੁਸਾਰ ਪਿੰਡ ਸੈਣੀ ਮਾਜਰਾ ਵਿੱਚ 44 ਮਰਲੇ ਜਮੀਨ ਪਿੰਡ ਵਾਸੀਆਂ ਨਾਲ ਸਮਝੌਤਾ ਗੱਲਬਾਤ ਕਰਕੇ ਵਾਜਬ ਰੇਟ ‘ਤੇ ਵੇਚਣ ਅਤੇ ਰਜਿਸਟਰੀ ਕਰਵਾਉਣ ਦੇ ਅਧਿਕਾਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਮਨੈਜਰ ਰਜਿੰਦਰ ਸਿੰਘ ਟੌਹੜਾ ਨੂੰ ਦਿੱਤੇ ਸਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਪੇਡ ‘ਤੇ ਇਹ ਪ੍ਰਵਾਨਗੀ ਦਿੰਦੇ ਪੱਤਰ ‘ਤੇ ਸਕੱਤਰ ਪ੍ਰਤਾਪ ਸਿੰਘ ਦੇ ਬਕਾਇਦਾ ਦਸਤਖਤ ਹਨ।

ਇਸ ਦੇ ਚਲਦਿਆਂ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤਰੁੰਤ ਪ੍ਰਭਾਵ ਨਾਲ ਸਕੱਤਰ ਪ੍ਰਤਾਪ ਸਿੰਘ ਦਾ ਤਬਾਦਲਾ ਕਰਦਿਆਂ ਉਸਦੀ ਥਾਂ ਗੁਰਿੰਦਰ ਸਿੰਘ ਮਥਰੇਵਾਲ ਨੂੰ ਐਸ.ਜੀ.ਪੀ.ਸੀ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles